Professional & Knowledgable Law Team

Wednesday, January 20, 2016

Panama Boat Tragedy

ਅਮਰੀਕਾ ਜਾਂਦਿਆਂ ਕਿਸ਼ਤੀ ਡੁੱਬਣ ਦਾ ਮਾਮਲਾ ਦੋਵੇਂ ਟ੍ਰੈਵਲ ਏਜੰਟ ਪੁਲਿਸ ਰਿਮਾਂਡ 'ਤੇ

25 From Punjab Feared Drowned Near Panama, Badal Government Sends Team to US

ਕਪੂਰਥਲਾ, 19 ਜਨਵਰੀ (ਸਡਾਨਾ)-ਅਮਰੀਕਾ ਜਾਂਦੇ ਸਮੇਂ ਬੇੜੀ ਡੁੱਬਣ ਦੇ ਮਾਮਲੇ ਨੂੰ ਲੈ ਕੇ ਭੁਲੱਥ ਪੁਲਿਸ ਵੱਲੋਂ ਦੋ ਟਰੈੱਵਲ ਏਜੰਟਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਸਬੰਧੀ ਕਥਿਤ ਦੋਸ਼ੀ ਹਰਭਜਨ ਸਿੰਘ ਪਹਿਲਾਂ ਹੀ ਤਿੰਨ ਦਿਨਾਂ ਪੁਲਿਸ ਰਿਮਾਂਡ 'ਤੇ ਹੈ, ਜਦਕਿ ਦੂਸਰੇ ਵਿਅਕਤੀ ਕੁਲਵਿੰਦਰ ਸਿੰਘ ਨੂੰ ਅੱਜ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ | ਜਿਸ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਇੱਥੇ ਜ਼ਿਕਰਯੋਗ ਹੈ ਕਿ ਦੋਵਾਂ ਏਜੰਟਾ ਵਿਰੁੱਧ ਪੁਲਿਸ ਨੇ ਇਸ ਮਾਮਲੇ ਦੇ ਖ਼ੁਲਾਸੇ ਉਪਰੰਤ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ, ਜਿਸ ਤਹਿਤ ਦੋਵਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਇਨ•ਾਂ ਦੇ ਸਾਥੀ ਦਿਆਲਪੁਰ ਵਾਸੀ ਸੈਮੂਅਲ ਬੰਟੀ ਦੀ ਭਾਲ ਹੇਠ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਟਰੈੱਵਲ ਏਜੰਟਾ 'ਚ ਵੀ ਭਾਜੜਾ ਪਈਆਂ ਹੋਈਆਂ ਹਨ, ਜੋ ਕਿ ਗਲਤ ਤਰੀਕਿਆਂ ਨਾਲ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜਣ ਦੇ ਝਾਂਸੇ ਦੇ ਕੇ ਠੱਗੀ ਮਾਰਦੇ ਹਨ | ਪੁਲਿਸ ਅਜਿਹੇ ਏਜੰਟਾ ਵਿਰੁੱਧ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ | 

No comments:

Post a Comment