ਸੰਗਰੂਰ, 4 ਫਰਵਰੀ - ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੀਆਂ ਅਦਾਲਤਾਂ ਵਿਚ ਮਹੀਨੇ ਦੇ ਦੂਜੇ ਸਨਿੱਚਰਵਾਰ ਦੀ ਛੁੱਟੀ ਰੱਦ ਕਰ ਕੇ ਲੋਕ ਅਦਾਲਤਾਂ ਲਗਾਉਣ ਦੀ ਨਿੰਦਾ ਕਰਦਿਆਂ ਅੱਜ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਮੁਕੰਮਲ ਹੜਤਾਲ ਕੀਤੀ | ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਸ੍ਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਅਦਾਲਤਾਂ ਦਾ ਕੰਮ ਦਾ ਸਮਾਂ ਵਧਾ ਕੇ ਮਹੀਨੇ ਦੇ ਦੂਜੇ ਅਤੇ ਚੌਥੇ ਸਨਿੱਚਰਵਾਰ ਦੀ ਛੁੱਟੀ ਚੱਲ ਰਹੀ ਹੈ ਪਰ ਹੁਣ ਹਾਈਕੋਰਟ ਵੱਲੋਂ ਆਏ ਹੁਕਮਾਂ ਮੁਤਾਬਿਕ ਦੂਜੇ ਸਨੀਵਾਰ ਦੀ ਛੁੱਟੀ ਰੱਦ ਕਰ ਕੇ ਇਸ ਦਿਨ ਲੋਕ ਅਦਾਲਤਾਂ ਲਾਉਣ ਬਾਰੇ ਕਿਹਾ ਗਿਆ ਹੈ ਜਿਸ ਦੀ ਵਕੀਲ ਭਾਈਚਾਰਾ ਪੁਰਜੋਰ ਨਿੰਦਾ ਕਰਦਾ ਹੈ | ਸ੍ਰੀ ਚੀਮਾ ਨੇ ਕਿਹਾ ਕਿ ਉਹ ਲੋਕ ਅਦਾਲਤਾਂ ਦਾ ਵਿਰੋਧ ਨਹੀਂ ਕਰਦੇ ਪਰ ਲੋਕ ਅਦਾਲਤ ਲਈ ਦੂਜੇ ਸ਼ਨੀਵਾਰ ਦੀ ਛੁੱਟੀ ਰੱਦ ਨਾ ਕੀਤੀ ਜਾਵੇ ਸਗੋਂ ਲੋਕ ਅਦਾਲਤ ਹੋਰ ਕਿਸੇ ਦਿਨ ਲਗਾਈ ਜਾਵੇ | ਜੇਕਰ ਦੂਜੇ ਸ਼ਨੀਵਾਰ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ ਤਾਂ ਜ਼ਿਲ੍ਹਾ ਬਾਰ ਇਸ ਦਾ ਮੁਕੰਮਲ ਬਾਈਕਾਟ ਕਰੇਗੀ | ਇਸ ਮੌਕੇ ਹੋਰ ਵਕੀਲ ਭਾਈਚਾਰਾ ਮੌਜੂਦ ਸੀ |
No comments:
Post a Comment