Professional & Knowledgable Law Team

Thursday, January 19, 2012

ਸਰੀ ਕੁਆਂਟਲਿਨ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਦਾ ਝਗੜਾ

* ਗੈਰੀ ਧਾਲੀਵਾਲ ਤੇ ਨੀਨਾ ਕੌਰ ਸੰਧੂ ਵੱਲੋ ਬੀ.ਸੀ. ਸੁਪਰੀਮ ਕੋਰਟ 'ਚ ਮੁਕੱਦਮਾ
ਸਰੀ, 18 ਜਨਵਰੀ - ਇਥੋਂ ਦੇ ਕੁਆਂਟਲਿਨ ਪੋਲਟੈਕਨਿਕ ਯੂਨੀਵਰਸਿਟੀ ਦੀ ਸਟੂਡੈਂਟ ਐਸਸੋਈਸ਼ੇਨ ਦਾ ਝਗੜਾ, ਉਸ ਵੇਲੇ ਬਿੱਿਟਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਪੁੱਜ ਗਿਆ, ਜਦੋਂ 13 ਵਿਚੋਂ ਦੋ ਸਾਬਕਾ ਡਾਇਰੈਕਟਰਾਂ ਨੇ, ਐਸੋਸੀਏਸ਼ਨ ਖਿਲਾਫ਼ ਮੁਕੱਦਮਾ ਠੋਕ ਦਿੱਤਾ। ਗੈਰੀ ਧਾਲੀਵਾਲ ਤੇ ਬਲਨੀਨਾ ਉਰਫ਼ ਨੀਨਾ ਕੌਰ ਸੰਧੂ ਨੇ ਦਾਇਰ ਮੁਕੱਦਮੇਂ 'ਚ ਕਿਹਾ ਹੈ ਕਿ 30 ਨਵੰਬਰ 2011 ਨੂੰ, ਕੈਂਪਸ 'ਚ ਹੋਈ ਮੀਟਿੰਗ ਵਲੋਂ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਦੇ ਕਈ ਆਗੂ ਹਟਾਏ ਗਏ ਸਨ, ਜਿਨ੍ਹਾਂ 'ਚ ਉਕਤ ਦੋਹਾਂ ਤੋਂ ਇਲਾਵਾ ਸੀਨ ਬਾਸੀ, ਨਿਪੁੰਨ ਪਾਂਡੇ, ਬੌਬੀ ਪੱਡਾ, ਜਸਪਿੰਦਰ ਘੁੰਮਣ, ਸ਼ਵਿੰਦਰ ਗਰੇਵਾਲ, ਮਨੀ ਧਾਲੀਵਾਲ, ਗੈਵਿਨ ਪਾਂਗਲੀ, ਸਿੰਮੀ ਗਰੇਵਾਲ, ਕਮਲਪ੍ਰੀਤ ਢਾਅ, ਜਗਰਾਜ ਹੇਅਰ ਤੇ ਐਰੋਨ ਤੱਖਰ ਸ਼ਾਮਿਲ ਸਨ, ਯੂਨੀਵਰਸਿਟੀ ਐਸੋਸੀਏਸ਼ਨ ਦਾ ਝਗੜਾ ਐਰੋਨ ਤੱਖਰ ਤੇ ਉਸ ਦੀ ਭੈਣ, ਜਸਟਿਨ ਫਰੈਂਨਸਨ ਤੇ ਕਜ਼ਨ ਨੀਨਾ ਕੌਰ ਸੰਧੂ ਦੇ ਮਾਮਲੇ ਨੂੰ ਲੈ ਕੇ ਵਧਿਆ ਸੀ ਤੇ ਜਸਟਿਨ ਫਰੈਂਨਸਨ ਪਹਿਲਾਂ ਹੀ ਅਸਤੀਫਾ ਦੇ ਚੁੱਕੀ ਹੈ। ਮੁਕੱਦਮੇ 'ਚ ਦਾਇਰ ਦੋਸ਼ ਅਦਾਲਤ 'ਚ ਸਾਬਿਤ ਨਹੀਂ ਹੋਏ ਤੇ ਬਚਾਉ ਪੱਖ ਵਲੋਂ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ।

No comments:

Post a Comment