ਨਵੀਂ ਦਿੱਲੀ, 24 ਫਰਵਰੀ - ਸਰਕਾਰ ਨੇ ਕਾਨੂੰਨ ਕਮਿਸ਼ਨ ਦੇ ਸੁਝਾਅ ਨੂੰ ਸਵੀਕਾਰ ਕਰਦਿਆਂ ਇਹ ਫ਼ੈਸਲਾ ਲਿਆ ਹੈ ਕਿ ਆਤਮ-ਹੱਤਿਆ ਦੀ ਕੋਸ਼ਿਸ਼ ਹੁਣ ਅਪਰਾਧ ਨਹੀਂ ਹੋਵੇਗੀ,ਇਸਦੀ ਜਾਣਕਾਰੀ ਲੋਕ ਸਭਾ 'ਚ ਗ੍ਰਹਿ ਰਾਜ ਮੰਤਰੀ ਹਰੀਭਾਈ ਚੌਧਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਕਾਨੂੰਨ ਕਮਿਸ਼ਨ ਨੇ ਆਪਣੀ 210ਵੀਂ ਰਿਪੋਰਟ 'ਚ ਕਿਹਾ ਕਿ ਆਈ ਪੀ ਸੀ ਧਾਰਾ ਸੈਕਸਨ 309 ਤਹਿਤ ਆਤਮ-ਹੱਤਿਆ ਦੀ ਕੋਸ਼ਿਸ਼ ਨੂੰ ਅਪਰਾਧ ਮੰਨਣਾ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਇਹ ਗੈਰ-ਮਨੁੱਖੀ ਹੈ ਭਾਵੇਂ ਇਹ ਸੰਵਿਧਾਨਕ ਹੋਵੇ ਜਾਂ ਗੈਰ-ਸੰਵਿਧਾਨਕ। ਗ੍ਰਹਿ ਮੰਤਰਾਲੇ ਨੇ ਭਾਰਤੀ ਕਾਨੂੰਨ ਕਮਿਸ਼ਨ ਦੇ ਸੁਝਾਅ ਨੂੰ ਮੰਨਦਿਆ ਇਕ ਨੋਟ ਜੋ ਆਈ.ਪੀ.ਸੀ.ਦੀ ਧਾਰਾ309 ਨੂੰ ਹਟਾਉਣ ਦਾ ਪ੍ਰਸਤਾਵ ਹੈ ਵਿਧਾਨਕ ਵਿਭਾਗ, ਕਾਨੂੰਨ ਤੇ ਨਿਆਂ ਮੰਤਰਾਲੇ ਨੂੰ ਸੋਧ ਬਿੱਲ ਦਾ ਖਰੜਾ ਤਿਆਰ ਕਰਨ ਲਈ ਭੇਜ ਦਿੱਤਾ ਹੈ।