Professional & Knowledgable Law Team

Monday, March 5, 2012

ਜੱਸੀ ਹੱਤਿਆ ਕਾਂਡ 'ਚ ਕਥਿਤ ਦੋਸ਼ੀਆਂ ਦੀ ਭਾਰਤ ਹਵਾਲਗੀ ਦਾ ਮਾਮਲਾ


ਮ੍ਰਿਤਕਾ ਦੇ ਕੈਨੇਡਾ ਰਹਿੰਦੇ ਮਾਮੇ ਤੇ ਮਾਂ ਦੀ ਨਾ ਹੋ ਸਕੀ ਜ਼ਮਾਨਤ
ਮਾਰੀ ਗਈ ਜੱਸੀ ਸਿੱਧੂ ਤੇ ਗ੍ਰਿਫਤਾਰ ਕੀਤੇ ਗਏ ਮਾਮਾ ਸੁਰਜੀਤ ਸਿੰਘ ਬਦੇਸ਼ਾ ਤੇ ਮਾਂ ਮਲਕੀਤ ਕੌਰ ਸਿੱਧੂ।
ਵੈਨਕੂਵਰ, 1 ਮਾਰਚ - ਕੈਨੇਡੀਅਨ ਨਾਗਰਿਕ 25 ਸਾਲਾ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਦੀ 8 ਜੂਨ ਸੰਨ 2000 ਵਿਚ ਭਾੜੇ ਦੇ ਕਾਤਲਾਂ ਰਾਹੀਂ ਪੰਜਾਬ ਵਿਚ ਹੋਏ ਕਤਲ ਸਬੰਧੀ ਲੋੜੀਂਦੇ 67 ਸਾਲਾ ਸੁਰਜੀਤ ਸਿੰਘ ਬਦੇਸ਼ਾ ਤੇ 63 ਸਾਲਾ ਮਲਕੀਤ ਕੌਰ ਸਿੱਧੂ ਦੀ ਜ਼ਮਾਨਤ ਨਾ ਹੋ ਸਕੀ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਮਾਨਯੋਗ ਜੱਜ ਮਾਰਕ ਮੈਕੇਵਨ ਵੱਲੋਂ ਉਕਤ ਕੇਸ ਉੱਪਰ ਲੱਗੀ ਮੀਡੀਆ ਪ੍ਰਕਾਸ਼ਨ ਪਾਬੰਦੀ ਵੀ ਉਠਾ ਦਿੱਤੀ ਗਈ। 6 ਜਨਵਰੀ ਸੰਨ 2012 ਨੂੰ ਵੈਨਕੂਵਰ ਨੇੜੇ ਸ਼ਹਿਰ ਮੈਪਿਲ ਰਿਜ ਤੋਂ ਗ੍ਰਿਫਤਾਰ ਕੀਤੇ ਗਏ ਮ੍ਰਿਤਕ ਜੱਸੀ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਤੇ ਮਾਂ ਮਲਕੀਤ ਕੌਰ ਸਿੱਧੂ, ਭਾਰਤ ਹਵਾਲਗੀ ਨੂੰ ਲੈ ਕੇ ਅਦਾਲਤ ਵਿਚ ਵਕੀਲ ਦੋਬੇਰਾਹ ਸਤਰਾਜਨ ਨੇ ਦੱਸਿਆ ਕਿ ਦੋਵਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਜੱਸੀ ਨੂੰ ਧਮਕੀਆਂ ਮਿਲਦੀਆਂ ਰਹੀਆਂ। ਕੈਨੇਡੀਅਨ ਮੁਟਿਆਰ ਜਸਵਿੰਦਰ ਕੌਰ ਦੀ ਮੁਲਾਕਾਤ ਪੰਜਾਬ ਵਿਚ ਜਗਰਾਉਂ ਨੇੜਲੇ ਪਿੰਡ ਕਾਉਂਕੇ ਖੋਸਾ ਦੇ ਸੁਖਵਿੰਦਰ ਸਿੰਘ ਮਿੱਠੂ ਨਾਲ 1995 ਵਿਚ ਹੋਈ ਤੇ ਦੋਵਾਂ ਨੇ ਜੱਸੀ ਦੀ ਅਗਲੀ ਪੰਜਾਬ ਫੇਰੀ ਮੌਕੇ 15 ਮਾਰਚ 1999 ਨੂੰ ਲੁਧਿਆਣਾ ਵਿਚ ਬਿਨਾਂ ਦੱਸੇ ਵਿਆਹ ਕਰਵਾ ਲਿਆ, ਜੋ ਕਿ 19 ਅਪ੍ਰੈਲ ਨੂੰ ਬਕਾਇਦਾ ਰਜਿਸਟਰਡ ਕੀਤਾ ਗਿਆ। ਜੱਸੀ ਦੀ ਕੈਨੇਡਾ ਵਾਪਸੀ ਮਗਰੋਂ ਜਦੋਂ ਪ੍ਰੇਮ ਵਿਆਹ ਸਬੰਧੀ ਉਸ ਦੇ ਪੇਕਿਆਂ ਨੂੰ ਪਤਾ ਲੱਗਿਆ ਤਾਂ ਸਬੰਧ ਤਨਾਅ ਪੂਰਨ ਹੋ ਗਏ। ਉੱਧਰ ਜੱਸੀ ਦੇ ਮਾਮੇ ਉੱਪਰ ਮਿੱਠੂ ਨੂੰ 23 ਫਰਵਰੀ ਸੰਨ 2000 ਵਿਚ ਪੰਜਾਬ ਪੁਲਿਸ ਕੋਲੋਂ ਚੁਕਵਾਉਣ, ਧਮਕਾਉਣ ਤੇ ਕੁੱਟਮਾਰ ਦੇ ਦੋਸ਼ਾਂ ਮਗਰੋਂ ਜੱਸੀ ਨੇ, ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ 6 ਅਪ੍ਰੈਲ 2000 ਨੂੰ ਘਰ ਛੱਡ ਦਿੱਤਾ ਤੇ 13 ਅਪ੍ਰੈਲ ਨੂੰ ਕੈਨੇਡਾ ਤੋਂ ਪੰਜਾਬ ਪੁੱਜ ਗਈ। ਵਕੀਲ ਅਨੁਸਾਰ ਕਥਿਤ ਦੋਸ਼ੀਆਂ ਨੇ ਭਾੜੇ ਦੇ ਕਾਤਲਾਂ ਰਾਹੀਂ 8 ਜੂਨ ਨੂੰ ਦੋਵਾਂ ਉੱਪਰ ਸੰਗਰੂਰ ਨੇੜੇ ਹਮਲਾ ਕਰਵਾ ਕੇ ਮਿੱਠੂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਮਰਿਆ ਸਮਝ ਕੇ ਸੁੱਟ ਕੇ ਜਾਂਦਿਆਂ ਜੱਸੀ ਨੂੰ ਅਗਵਾ ਕਰਕੇ ਲੈ ਗਏ ਅਤੇ ਉਸ ਦੀ ਮਾਂ ਨਾਲ, ਫੋਨ 'ਤੇ ਗੱਲਬਾਤ ਮਗਰੋਂ ਜੱਸੀ ਵੱਲੋਂ ਮਿੱਠੂ ਦਾ ਸਾਥ ਨਾ ਛੱਡਣ 'ਤੇ ਕਤਲ ਦਾ ਹੁਕਮ ਮਿਲਦਿਆਂ ਹੀ, ਪੰਜਾਬਣ ਮੁਟਿਆਰ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਕੇਸ ਵਿਚ ਪੰਜਾਬ ਅੰਦਰ ਦੋਸ਼ੀਆਂ ਨੂੰ ਸਜ਼ਾ ਪਹਿਲਾਂ ਹੀ ਹੋ ਚੁੱਕੀ ਹੈ, ਜਦਕਿ ਕੈਨੇਡੀਅਨ ਨਾਗਰਿਕ ਸੁਰਜੀਤ ਬਦੇਸ਼ਾ ਤੇ ਮਲਕੀਤ ਸਿੱਧੂ ਦੀ ਭਾਰਤ ਹਵਾਲਗੀ ਦੀ ਸੁਣਵਾਈ ਲਈ ਤਾਰੀਖ ਅਗਲੇ ਹਫਤੇ ਤੈਅ ਕੀਤੇ ਜਾਣ ਦੀ